[go: nahoru, domu]

ਸਮੱਗਰੀ 'ਤੇ ਜਾਓ

ਅਰਬ ਜਗਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Babanwalia (ਗੱਲ-ਬਾਤ | ਯੋਗਦਾਨ) ("{{ਅਰਬੀ ਲਿਖਤ}} File:Arab World Green.png|thumb|320px|ਅਰਬ ਜਗਤ ਦਾ ਨਕਸ਼ਾ। ਇਹ ਅਰਬ ਜਗਤ ਦੀ ..." ਨਾਲ਼ ਸਫ਼ਾ ਬਣਾਇਆ) ਦੁਆਰਾ ਕੀਤਾ ਗਿਆ 09:16, 3 ਜੂਨ 2013 ਦਾ ਦੁਹਰਾਅ
ਅਰਬ ਜਗਤ ਦਾ ਨਕਸ਼ਾ। ਇਹ ਅਰਬ ਜਗਤ ਦੀ ਮਿਆਰੀ ਰਾਜਖੇਤਰੀ ਪਰਿਭਾਸ਼ਾ ਉੱਤੇ ਅਧਾਰਤ ਹੈ ਜਿਸ ਵਿੱਚ ਅਰਬ ਲੀਗ ਦੇ ਨਾਲ਼-ਨਾਲ਼ ਪੱਛਮੀ ਸਹਾਰਾ ਦੇ ਮੁਲਕ ਵੀ ਆਉਂਦੇ ਹਨ। ਕਾਮਾਰੋਸ ਵਿਖਾਇਆ ਨਹੀਂ ਗਿਆ।

ਅਰਬ ਜਗਤ (Arabic: العالم العربي ਅਲ-ʿਆਲਮ ਅਲ-ʿਅਰਬੀ) ਵਿੱਚ ਉੱਤਰੀ ਅਫ਼ਰੀਕਾ, ਪੱਛਮੀ ਏਸ਼ੀਆ ਅਤੇ ਹੋਰ ਕਿਤੇ ਦੇ ਅਰਬੀ-ਭਾਸ਼ਾਈ ਦੇਸ਼ ਅਤੇ ਅਬਾਦੀਆਂ ਸ਼ਾਮਲ ਹਨ।[1]

ਅਰਬ ਜਗਤ ਦੀ ਮਿਆਰੀ ਪਰਿਭਾਸ਼ਾ ਵਿੱਚ ਅਰਬ ਲੀਗ ਦੇ ੨੨ ਦੇਸ਼ ਅਤੇ ਰਾਜਖੇਤਰ ਆਉਂਦੇ ਹਨ; ਜੋ ਪੱਛਮ ਵੱਲ ਅੰਧ ਮਹਾਂਸਾਗਰ ਤੋਂ ਪੂਰਬ ਵੱਲ ਅਰਬ ਸਾਗਰ ਅਤੇ ਉੱਤਰ ਵੱਲ ਭੂ-ਮੱਧ ਸਾਗਰ ਤੋਂ ਦੱਖਣ-ਪੂਰਬ ਵੱਲ ਅਫ਼ਰੀਕਾ ਦਾ ਸਿੰਗ ਅਤੇ ਹਿੰਦ ਮਹਾਂਸਾਗਰ ਤੱਕ ਫੈਲੇ ਹੋਏ ਹਨ।[1] ਇਹਦੀ ਕੁੱਲ ਅਬਾਦੀ ਲਗਭਗ ੪੨੨ ਮਿਲੀਅਨ ਹੈ ਜਿਹਨਾਂ ਵਿੱਚੋਂ ਅੱਧਿਆਂ ਤੋਂ ਵੱਧ ਦੀ ਉਮਰ ੨੫ ਸਾਲਾਂ ਤੋਂ ਘੱਟ ਹੈ।[2]

  1. 1.0 1.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Frishkopf
  2. [1]