ਮਲਮਪੁਝਾ ਡੈਮ
ਮਲਮਪੁਝਾ ਡੈਮ | |
---|---|
ਅਧਿਕਾਰਤ ਨਾਮ | |
ਟਿਕਾਣਾ | ਪਲੱਕੜ ਜ਼ਿਲ੍ਹਾ, ਕੇਰਲ |
ਗੁਣਕ | 10°49′49.8″N 76°41′1.5″E / 10.830500°N 76.683750°E |
ਉਸਾਰੀ ਸ਼ੁਰੂ ਹੋਈ | ਮਾਰਚ 1949 |
ਉਦਘਾਟਨ ਮਿਤੀ | 9 ਅਕਤੂਬਰ 1955 |
Dam and spillways | |
ਰੋਕਾਂ | ਮਲਮਪੁਝਾ ਨਦੀ |
ਉਚਾਈ | 115.06 ਮੀਟਰ |
ਲੰਬਾਈ | 2,069 ਮੀਟਰ |
Reservoir | |
ਪੈਦਾ ਕਰਦਾ ਹੈ | ਮਲਮਪੁਝਾ ਜਲ ਭੰਡਾਰ |
ਕੁੱਲ ਸਮਰੱਥਾ | 226 ਮਿਲੀਅਨ ਕਿਊਬਿਕ ਮੀਟਰ[1] (8 tmc ft) |
Catchment area | 147.63 ਕਿਮੀ2 |
ਗ਼ਲਤੀ: ਅਕਲਪਿਤ < ਚਾਲਕ।
ਮਲਮਪੁਝਾ ਡੈਮ ਕੇਰਲ ਰਾਜ ਦਾ ਦੂਜਾ ਸਭ ਤੋਂ ਵੱਡਾ ਡੈਮ ਅਤੇ ਜਲ ਭੰਡਾਰ ਹੈ, [2] ਜੋ ਦੱਖਣੀ ਭਾਰਤ ਦੇ ਕੇਰਲਾ ਰਾਜ ਵਿੱਚ ਪਲੱਕੜ ਸ਼ਹਿਰ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਪੈਂਦਾ ਹੈ, ਜਿਸਨੂੰ ਉਸ ਸਮੇਂ ਦੇ ਮਦਰਾਸ ਰਾਜ ਵਲੋਂ ਆਜ਼ਾਦੀ ਤੋਂ ਬਾਅਦ ਬਣਾਇਆ ਗਿਆ ਸੀ। ਬੈਕਗ੍ਰਾਉਂਡ ਵਿੱਚ ਪੱਛਮੀ ਘਾਟ ਦੀਆਂ ਸੁੰਦਰ ਪਹਾੜੀਆਂ ਵਿੱਚ ਸਥਿਤ ਇਹ 1,849 ਮੀਟਰ ਦੀ ਲੰਬਾਈ ਵਾਲੇ ਇੱਕ ਚਿਣਾਈ ਡੈਮ ਅਤੇ 220 ਮੀਟਰ ਦੀ ਲੰਬਾਈ ਵਾਲੇ ਇੱਕ ਮਿੱਟੀ ਦੇ ਬੰਨ੍ਹ ਦਾ ਸੁਮੇਲ ਹੈ ਜੋ ਕੀ ਇਸਨੂੰ ਰਾਜ ਦਾ ਸਭ ਤੋਂ ਲੰਬਾ ਡੈਮ ਬਣਾਉਂਦਾ ਹੈ। [3] ਡੈਮ 355 ਫੁੱਟ ਉੱਚਾ ਹੈ ਅਤੇ ਮਲਮਪੁਝਾ ਨਦੀ ਨੂੰ ਪਾਰ ਕਰਦਾ ਹੈ, ਜੋ ਕੇਰਲ ਦੀ ਦੂਜੀ ਸਭ ਤੋਂ ਲੰਬੀ ਨਦੀ, ਭਰਥਪੁਝਾ ਦੀ ਸਹਾਇਕ ਨਦੀ ਹੈ। ਇੱਥੇ ਦੋ ਨਹਿਰੀ ਪ੍ਰਣਾਲੀਆਂ ਦਾ ਇੱਕ ਨੈਟਵਰਕ ਹੈ ਜੋ ਡੈਮ ਦੇ 42,090 ਹੈਕਟੇਅਰ ਦੇ ਭੰਡਾਰ ਦੀ ਸੇਵਾ ਕਰਦਾ ਹੈ। [4] ਇਹ ਇੱਕ ਬਹੁਤ ਹੀ ਸੋਹਣੀ ਥਾਂ ਹੈ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ।
ਟਿਕਾਣਾ
[ਸੋਧੋ]ਪਲੱਕੜ ਸ਼ਹਿਰ, ਉੱਤਰੀ ਕੇਰਲ ਤੋਂ 15 ਕਿਲੋਮੀਟਰ ਦੀ ਦੂਰੀ 'ਤੇ . ਆਕਰਸ਼ਣ: ਡੈਮ, ਮਨੋਰੰਜਨ ਪਾਰਕ, ਬੋਟਿੰਗ ਸਹੂਲਤਾਂ, ਰੌਕ ਗਾਰਡਨ ਅਤੇ ਰੋਪਵੇਅ।
ਡੈਮ ਦੇ ਭੰਡਾਰ ਦੇ ਆਸੇ- ਪਾਸੇ ਬਾਗ ਅਤੇ ਮਨੋਰੰਜਨ ਪਾਰਕ ਹਨ। ਝੀਲ 'ਤੇ ਬੋਟਿੰਗ ਦੀ ਸੁਵਿਧਾ ਉਪਲਬਧ ਹੈ।
ਉੱਥੇ ਪਹੁੰਚਣਾ
[ਸੋਧੋ]ਨਜ਼ਦੀਕੀ ਰੇਲਵੇ ਸਟੇਸ਼ਨ: ਪਲੱਕੜ ਜੰਕਸ਼ਨ 14 ਕਿਲੋਮੀਟਰ ਦੀ ਦੂਰੇ 'ਤੇ ਹੈ। [5]
ਨਜ਼ਦੀਕੀ ਹਵਾਈ ਅੱਡਾ: ਕੋਇੰਬਟੂਰ ਹੈ ਜੋ ਮਲਮਪੁਝਾ ਡੈਮ [6] ਤੋਂ 55 ਕਿਲੋਮੀਟਰ ਦੀ ਦੂਰੀ 'ਤੇ ਹੈ।
ਮੁੱਖ ਆਕਰਸ਼ਣ
[ਸੋਧੋ]- ਪ੍ਰਵੇਸ਼ ਗਾਰਡਨ
- ਯਕਸ਼ੀ ਬਾਗ
- ਯਕਸ਼ੀ ਦੀ ਮੂਰਤੀ
- ਜਾਪਾਨੀ ਬਾਗ
- ਅੱਪਰ ਗਾਰਡਨ ਅਤੇ ਦ੍ਰਿਸ਼ਟੀਕੋਣ
- ਕੇਬਲ ਕਾਰ ਦੀ ਸਵਾਰੀ
- ਮੱਛੀ ਦੇ ਆਕਾਰ ਦਾ ਇਕਵੇਰੀਅਮ
- ਬੱਚਿਆਂ ਲਈ ਖਿਡੌਣਾ ਟ੍ਰੇਨ
- ਕਲਪਨਾ ਪਾਰਕ
- ਮਸਾਲੇਦਾਰ ਫਲਾਂ ਦਾ ਕੈਂਪ
- ਟਰੈਕਿੰਗ ਟਰੈਕ
- ਨਦੀ ਦੇ ਇਸ਼ਨਾਨ
ਤਸਵੀਰ ਗੈਲਰੀ
[ਸੋਧੋ]ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Malampuzha Dam, Brief about project". India-WRIS, National Remote Sensing Centre.[permanent dead link]
- ↑ "National Register of Large Dams | Central Water Commission, Ministry of jal shakti, Department of Water Resources, River Development and Ganga Rejuvenation, GoI". cwc.gov.in. Retrieved 2020-05-28.
- ↑ "Malampuzha dam to celebrate Golden Jubilee". The Hindu. Chennai, India. 2005-08-19. Archived from the original on 2009-11-07. Retrieved 2008-02-05.
- ↑ "About Malampuzha Dam".
- ↑ "How to Reach Malampuzha Dam".
- ↑ "Malampuzha Dam - Distance from Towns".