[go: nahoru, domu]

ਸਮੱਗਰੀ 'ਤੇ ਜਾਓ

ਰੂੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਨਵਰਾਂ ਦੀ ਰੂੜੀ ਨੂੰ ਆਮ ਤੌਰ ਉੱਤੇ ਜਾਨਵਰਾਂ ਦੇ ਫੋਗ ਅਤੇ ਤੂੜੀ-ਕੱਖ ਨਾਲ਼ ਮਿਲਾਇਆ ਜਾਂਦਾ ਹੈ ਜਿਵੇਂ ਕਿ ਇਸ ਮਿਸਾਲੀ ਤਬੇਲੇ ਵਿੱਚ

ਰੂੜੀ ਜਾਂ ਰੇਹ ਜਾਂ ਕਈ ਵਾਰ ਕਾਰਬਨੀ ਖਾਦ ਇੱਕ ਕਾਰਬਨੀ ਪਦਾਰਥ ਹੁੰਦਾ ਹੈ ਜੀਹਨੂੰ ਖੇਤੀਬਾੜੀ ਵਿੱਚ ਇੱਕ ਕਾਰਬਨੀ ਖਾਦ ਵਜੋਂ ਵਰਤਿਆ ਜਾਂਦਾ ਹੈ। ਰੂੜੀ ਮਿੱਟੀ ਵਿੱਚ ਕਾਰਬਨੀ ਪਦਾਰਥ ਅਤੇ ਪੁਸ਼ਟੀਕਰ ਜੋੜ ਦਿੰਦੀ ਹੈ ਜਿਹਨਾਂ ਨੂੰ ਬੈਕਟੀਰੀਆ ਕਾਬੂ ਕਰ ਲੈਂਦੇ ਹਨ ਜਿਸ ਨਾਲ਼ ਮਿੱਟੀ ਉਪਜਾਊ ਹੋ ਜਾਂਦੀ ਹੈ। ਫੇਰ ਜੀਵਨ ਦੀ ਲੜੀ ਮੁਤਾਬਕ ਵੱਡੇ ਜੰਤੂ ਉੱਲੀ ਅਤੇ ਬੈਕਟੀਰੀਆ ਨੂੰ ਖਾਂਦੇ ਹਨ। ਰੂੜੀ ਗੋਹੇ ਵਰਗੇ ਕਾਰਬਨੀ ਪਦਾਰਥਾਂ ਦੇ ਗਲ਼ਨ-ਸੜਨ ਉੱਤੇ ਵੀ ਬਣਦੀ ਹੈ ਜਿਸ ਨਾਲ਼ ਮਿੱਟੀ ਵਿੱਚ ਲਾਜ਼ਮੀ ਤੱਤ ਮਿਲ ਜਾਂਦੇ ਹਨ।

ਸਾਵਧਾਨੀਆਂ

[ਸੋਧੋ]

ਰੂੜੀ ਗਲਣ ਉੱਤੇ ਤਾਅ ਛੱਡਦੀ ਹੈ ਅਤੇ ਜੇਕਰ ਵੱਡੀ ਢੇਰੀ ਵਿੱਚ ਜਮ੍ਹਾਂ ਕੀਤੀ ਜਾਵੇ ਤਾਂ ਇੱਕਦਮ ਭਖ ਉੱਠਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।[1] ਜੇਅ ਇੱਕ ਵਾਰ ਅਜਿਹੇ ਢੇਰ ਨੂੰ ਅੱਗ ਲੱਗ ਜਾਵੇ ਤਾਂ ਆਲੇ-ਦੁਆਲੇ ਦੇ ਵੱਡੇ ਇਲਾਕੇ ਵਿੱਚ ਬਦਬੋ ਫੈਲ ਜਾਂਦੀ ਹੈ ਅਤੇ ਅੱਗ ਬੁਝਾਉਣ ਲਈ ਖ਼ਾਸੀ ਮਸ਼ੱਕਤ ਕਰਨੀ ਪੈਂਦੀ ਹੈ।

ਇੱਕ ਖ਼ਤਰਾ ਕੀੜਿਆਂ-ਮਕੌੜਿਆਂ ਤੋਂ ਵੀ ਹੈ ਜੋ ਫੋਗ ਦੇ ਕਣਾਂ ਨੂੰ ਖ਼ੁਰਾਕ ਅਤੇ ਪਾਣੀ ਦੀਆਂ ਰਸਦਾਂ ਤੱਕ ਲਿਜਾ ਸਕਦੇ ਹਨ ਜਿਸ ਕਰ ਕੇ ਇਹ ਮਨੁੱਖੀ ਵਰਤੋਂ ਲਈ ਨਾਮੁਆਫ਼ਕ ਹੋ ਜਾਂਦੇ ਹਨ।

ਅੱਗੇ ਪੜ੍ਹੋ

[ਸੋਧੋ]
  • Winterhalder, B., R. Larsen, and R. B. Thomas. (1974). "Dung as an essential resource in a highland Peruvian community". Human Ecology. 2 (2): 89–104. doi:10.1007/BF01558115.{{cite journal}}: CS1 maint: multiple names: authors list (link)

ਬਾਹਰਲੇ ਜੋੜ

[ਸੋਧੋ]
  1. "Spontaneous Combustion of Manure Starts 200-Acre Blaze 1/08/07 |". abc7.com. Archived from the original on 2011-06-29. Retrieved 2010-08-07.